Roshan Prince Starring Laavan Phere Movie Starcast and Release Date

Laavan Phere movie releasing

ਪੰਜਾਬੀ ਫ਼ਿਲਮਾਂ ਦੀ ਦੁਨੀਆਂ ਵਿੱਚ ਸਮੀਪ ਕੰਗ ਨੂੰ ਕੌਣ ਨਹੀਂ ਜਾਣਦਾ, ਸਮੀਪ ਕੰਗ ਇੱਕ ਅਜਿਹਾ ਡਾਇਰੈਕਟਰ ਹੈ ਜਿਸਦੀਆਂ ਫਿਲਮਾਂ ਹਮੇਸ਼ਾਂ ਦਰਸ਼ਕਾਂ ਨੂੰ ਹਸਾ ਹਸਾ ਕੇ ਢਿੱਡੀ ਪੀੜਾਂ ਪਾ ਦੇਂਦੀਆਂ ਹਨ। ਕੈਰੀ ਓਨ ਜੱਟਾ, ਮਾਹੌਲ ਠੀਕ ਹੈ, ਭਾਜੀ ਇਨ ਪ੍ਰਾਬਲਮ, ਸੈਕੰਡ ਹੈਂਡ ਹਸਬੈਂਡ ਵਰਗੀਆਂ ਹਿੱਟ ਫ਼ਿਲਮਾਂ ਤੋਂ ਬਾਅਦ ਹੁਣ ਤਿਆਰੀ ਕਰ ਰਹੇ ਹਨ ‘ਲਾਵਾਂ ਫੇਰੇ'(Laavan Phere) ਦੀ।

Laavan Phere Starcast

ਇਸ ਫ਼ਿਲਮ ਦੀ ਸ਼ੂਟਿੰਗ ਮਾਰਚ 2017 ਤੋਂ ਸ਼ੁਰੂ ਹੋਈ ਦੀ ਜਿਸਦਾ ਮਹੂਰਤ ਮਸ਼ਹੂਰ ਗਾਇਕ ਅਤੇ ਕਲਾਕਾਰ ਗਿਪੀ ਗਰੇਵਾਲ ਵੱਲੋਂ ਕੀਤੀ ਗਈ ਸੀ। ਫ਼ਿਲਮ ਵਿੱਚ ਰੋਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਅਤੇ ਇਹਨਾਂ ਤੋਂ ਇਲਾਵਾ ਫ਼ਿਲਮ ਨੂੰ ਚਾਰ ਚੰਨ ਲਾਏ ਹਨ ਕਰਮਜੀਤ ਅਨਮੋਲ ਜੋ ਫਿਲਮ ਦੇ ਪ੍ਰੋਡਿਊਸਰ ਵੀ ਹਨ, ਬੀ.ਐਨ. ਸ਼ਰਮਾ ਅਤੇ ਗੁਰਪ੍ਰੀਤ ਘੁੱਗੀ ਹੋਰਾਂ ਨੇ।

ਕਰਮਜੀਤ ਅਨਮੋਲ ਤੋਂ ਇਲਾਵਾ ਪ੍ਰੋਡਕਸ਼ਨ ਟੀਮ ਰੰਜੀਵ ਸਿੰਗਲਾ ਅਤੇ ਪ੍ਰੇਮ ਪ੍ਰਕਾਸ਼ ਗੁਪਤਾ ਸ਼ਾਮਿਲ ਹਨ। ਫ਼ਿਲਮ ਦਾ ਮਿਊਜ਼ਿਕ ਦਿੱਤਾ ਹੈ ਗੁਰਚਰਨ ਸਿੰਘ ਅਤੇ ਬਬਲੂ ਕੁਮਾਰ ਨੇ।

Laavan Phere Movie Poster

Laavan Phere movie firstlook poster

Laavan Phere Movie Trailer

ਉਮੀਦ ਹੈ ਕਿ ਸਾਲ 2018 ਵਿੱਚ ਸਮੀਪ ਪ੍ਰੋਡਕਸ਼ਨ ਅਤੇ ਪ੍ਰੇਮ ਮੋਸ਼ਨ ਦੀ ਲਾਵਾਂ ਫੇਰੇ ਦਰਸ਼ਕਾਂ ਅਤੇ ਫ਼ਿਲਮ ਦੀ ਟੀਮ ਲਈ ਖੁਸ਼ੀਆਂ, ਖੇੜਿਆਂ ਦਾ ਸਬੱਬ ਬਣੇਗੀ।


Avatar
About Att Manoranjan 141 Articles
Att Manoranjan is an online portal of breaking news from Pollywood, Bollywood and around the India. We bring for your entertaining information, the video for joy and happiness. Keep supporting us.

Be the first to comment

Leave a Reply

Your email address will not be published.


*