ਸਤ ਸ੍ਰੀ ਅਕਾਲ ਇੰਗਲੈਂਡ’ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ – Movie Review

1 Star2 Stars3 Stars4 Stars5 Stars (No Ratings Yet)
Loading...
Sat Shri Akaal England Punjabi Movie Review

ਪੰਜਾਬੀ ਗਾਇਕੀ ਵਿਚ ਆਪਣੀ ਬੁਲੰਦ ਆਵਾਜ਼ ਨਾਲ ਝੰਡੇ ਗੱਡਣ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਨਾਲ ਮੱਲਾਂ ਮਾਰ ਰਹੇ ‘ਐਮੀ ਵਿਰਕ’ ਦੀ ਨਵੀਂ ਫ਼ਿਲਮ ‘ਸਤ ਸ੍ਰੀ ਅਕਾਲ ਇੰਗਲੈਂਡ‘ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ। ਜਿਥੇ ਫ਼ਿਲਮ ਲੋਕਾਂ ਦੇ ਚਿਹਰਿਆਂ ਤੇ ਮੁਕਸਰਾਹਟ ਦਾ ਕਾਰਣ ਬਣੀ ਉਥੇ ਐਮੀ ਵਿਰਕ ਲਈ ਸਫਲਤਾ ਦੀ ਇਕ ਹੋਰ ਪੌੜੀ ਵੀ ਸਾਬਿਤ ਹੋ ਰਹੀ ਹੈ।

ਇਸ ਫ਼ਿਲਮ ਵਿੱਚ ਐਮੀ ਵਿਰਕ ਦੇ ਨਾਲ ਮੁੱਖ ਭੂਮਿਕਾ ਨਿਭਾਈ ਮੋਨਿਕਾ ਗਿੱਲ, ਕਰਮਜੀਤ ਅਨਮੋਲ ਅਤੇ ਸਰਦਾਰ ਸੋਹੀ ਜੀ ਨੇ। ਫ਼ਿਲਮ ਕਹਾਣੀ ਇਕ ਪੰਜਾਬੀ ਨੌਜਵਾਨ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਹਰ ਹਾਲ ਵਿੱਚ ਵਿਦੇਸ਼ ਜਾਣਾ ਚਾਉਂਦਾ ਹੈ। ਉਹ ਜਰਮਨੀ ਜਾਣਾ ਚਾਹੁੰਦਾ ਹੈ ਪਰ ਕਈ ਵਾਰੀ ਵੀਜ਼ਾ ਰੱਦ ਹੋਣ ਕਰਕੇ ਉਸਦੇ ਅਰਮਾਨ ਅੰਬਰਾਂ ਵਿੱਚ ਉਡਾਣ ਭਰਨ ਦੀ ਬਜਾਏ ਬਾਰ-ਬਾਰ ਮੂਧੇ-ਮੂੰਹ ਜ਼ਮੀਨ ਤੇ ਆਣ ਪੈਂਦੇ ਹਨ। ਜਦੋਂ ਕਿਸੇ ਪਾਸੇ ਜ਼ੋਰ ਨਾ ਚਲਦਾ ਵੇਖ ਕੇ ਉਹ ਇੰਗਲੈਂਡ ਜਾਣ ਦਾ ਫੈਸਲਾ ਕਰ ਲੈਂਦਾ ਹੈ। ਬਸ ਆਪਣੀ ਕਮਜ਼ੋਰ ਅੰਗਰੇਜ਼ੀ ਨੂੰ ਕਮੇਡੀ ਦੇ ਲੀੜੇ ਪਾ ਕੇ ਇੱਕ ਖੁਸ਼ਗਵਾਰ ਮਾਹੌਲ ਸਿਰਜਿਆ ਹੈ।

Ammy Virk Sat Shri Akaal England New release date
ਐਮੀ ਵਿਰਕ ਦੀ ਅਦਾਕਾਰੀ ਨੇ ਫਿਲਮ ਦੀ ਕਹਾਣੀ ਜੋ ਵਿਕਰਮ ਪ੍ਰਧਾਨ ਨੇ ਲਿਖੀ ਹੈ ਨਾਲ ਪੂਰਾ ਨਿਆਂ ਕੀਤਾ ਹੈ। ਜਿਥੇ ਕਹਾਣੀ ਦਾ ਆਪਣਾ ਵਜ਼ਨ ਇਨ੍ਹਾਂ ਜਿਆਦਾ ਹੈ ਕਿ ਫ਼ਿਲਮ ਨੂੰ ਚੰਗੀਆਂ ਫ਼ਿਲਮਾਂ ਦੀ ਕਤਾਰ ਵਿੱਚ ਜਗ੍ਹਾ ਦਵਾਉਣ ਵਿੱਚ ਕਾਮਯਾਬ ਰਹੀ ਹੈ ਉਥੇ ਡਾਇਲੌਗ ਅਤੇ ਵਿਅੰਗ ਨੂੰ ਸਹੀ ਸਮੇਂ ਉੱਤੇ ਵਰਤ ਕੇ ਦਰਸ਼ਕਾਂ ਵੱਲੋਂ ਵੀ ਸਲਾਹੀ ਜਾ ਰਹੀ। ਫ਼ਿਲਮ ਦੀ ਕਹਾਣੀ ਵਿੱਚ ਲੇਖਕ ਨੇ ਪੰਜਾਬੀ ਨੌਜਵਾਨਾਂ ਵਿੱਚ ਬਾਹਰ ਜਾਣ ਦੇ ਰੁਝਾਨ ਅਤੇ ਕਿਸੇ ਵੀ ਤਰੀਕੇ ਨਾਲ ਬਾਹਰ ਜਾਣ ਦੀ ਸੋਚ ਦਰਸਾਈ ਹੈ ਅਤੇ ਨੌਜਵਾਨ ਇਹ ਚਸਕੇ ਨੂੰ ਪੂਰਾ ਕਰਨ ਲਈ ਕਿਸ ਹੱਦ ਤਕ ਚਲੇ ਜਾਂਦੇ ਹਨ। ਭਾਵੇਂ ਕਹਾਣੀ ਨੂੰ ਮਜ਼ਾਹੀਆ ਰੂਪ ਦਿੱਤਾ ਗਿਆ ਹੈ ਪਰ ਮੁੱਦਾ ਬਹੁਤ ਗੰਭੀਰ ਛੋਹਿਆ ਹੈ। ਫਿਲਮ ਦੇ ਪ੍ਰੋਡੂਸਰ ਸਰਗੁਣ ਬਾਹਲ ਅਤੇ ਨਿੱਕ ਬਹਿਲ ਅਤੇ ਡਾਇਰੈਕਟਰ ਵਿਕਰਮ ਪ੍ਰਧਾਨ ਦੀ ਟੀਮ ਵਧਾਈ ਦੀ ਪਾਤਰ ਹੈ ਜੋ ਆਪਣੀ ਕੋਸ਼ਿਸ਼ ਵਿੱਚ ਸਫਲ ਹੋਏ ਨਜ਼ਰ ਆਉਂਦੇ ਹਨ।

ਪੰਜਾਬੀ ਫ਼ਿਲਮ ਇੰਡਸਟਰੀ ਅਜਕਲ ਪੂਰੇ ਜੋਬਨ ਉੱਤੇ ਹੈ ਅਤੇ ਅੱਜ ਤੱਕ ਦੇ ਸਭ ਤੋਂ ਉਪਰਲੇ ਮੁਕਾਮ ਤੇ ਹੈ। ਨਵੇਂ ਕਲਾਕਾਰਾਂ ਦੀ ਅਦਾਕਾਰੀ ਅਤੇ ਨਵੇਕਲੇ ਵਿਸ਼ਿਆਂ ਤੇ ਅਧਾਰਿਤ ਕਹਾਣੀਆਂ ਪੰਜਾਬੀ ਸਿਨੇਮਾ ਲਈ ਨਵੇਂ ਰਾਹ ਖੋਲ ਰਹੀਆਂ ਹਨ, ‘ਸਤਿ ਸ੍ਰੀ ਅਕਾਲ ਇੰਗਲੈਂਡ’ ਇਸਦੀ ਇੱਕ ਉਧਾਰਣ ਹੈ।

ਫ਼ਿਲਮ ਵਿੱਚ ਸਭ ਤਰਾਂ ਦੇ ਗਾਣੇ ਸ਼ਾਮਿਲ ਕੀਤੇ ਗਏ ਹਨ
ਜੱਟ ਦਾ ਕਲੇਜਾ (ਐਮੀ ਵਿਰਕ)
ਟੱਪੇ (ਗੁਰਸ਼ਬਦ ਅਤੇ ਗੁਰਲੇਜ਼ ਅਖਤਰ)
ਗੱਲ ਠੀਕ ਨਹੀਂ (ਨੂਰਾਂ ਜੋਤੀ)
ਧਨ ਪਾਣੀ ਹੋ ਜਾਂਦਾ (ਕਰਮਜੀਤ ਅਨਮੋਲ)

ਕੁੱਲ ਮਿਲਾ ਕੇ ਫਿਲਮ ਇਕ ਸੰਪੂਰਨ ਫਿਲਮ ਹੈ ਜਿਸਦੀ ਹਾਮੀ ਦਰਸ਼ਕ ਇਸਨੂੰ ਐਨਾ ਪਿਆਰ ਦੇ ਕੇ ਪਹਿਲਾਂ ਹੀ ਭਰ ਚੁੱਕੇ ਹਨ। ਐਮੀ ਵਿਰਕ ਦੀ ਐਕਟਿੰਗ ਨੂੰ ਲੋਕ ਸ਼ੁਰੂ ਤੋਂ ਹੀ ਬਹੁਤ ਪਸੰਦ ਕਰਦੇ ਹਨ ਅਤੇ ਇਸ ਵਾਰੀ ਵੀ ਉਸਨੇ ਬਹੁਤ ਸੋਹਣਾ ਕੰਮ ਕੀਤਾ ਹੈ। ਉਮੀਦ ਕਰਦੇ ਹਾਂ ਕਿ ਪੰਜਾਬੀ ਸਿਮਨਾ ਇਸੇ ਤਰਾਂ ਅੱਗੇ ਵੱਧਦਾ ਰਹੇਗਾ ਅਤੇ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਵੇਗਾ।


Be the first to comment

Leave a Reply

Your email address will not be published.


*