ਪੰਜਾਬੀ ਧਾਰਮਿਕ ਐਨੀਮੇਟਡ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਪੋਸਟਰ ਜਾਰੀ ਕੀਤਾ ਗਿਆ

1 Star2 Stars3 Stars4 Stars5 Stars (No Ratings Yet)
Loading...
Dastan-e-Miri Piri Movie Releasing 2018

ਸਿੱਖ ਧਰਮ ਦੀ ਮਹਾਨਤਾ, ਇਤਿਹਾਸ ਅਤੇ ਕੁਰਬਾਨੀਆਂ ਨੂੰ ‘ਚਾਰ ਸਾਹਿਬਜ਼ਾਦੇ’ ਫ਼ਿਲਮ ਦੇ ਰੂਪ ਵਿੱਚ ਦਰਸ਼ਕ ਪਹਿਲਾਂ ਹੀ ਬਹੁਤ ਪਸੰਦ ਕਰ ਚੁੱਕੇ ਹਨ। ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਫਲੋਰਦੀ ਨਵੀਂ 3ਡੀ ਐਨੀਮੇਟਡ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਜੋ ਕਿ 2018 ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

Dastaan-E-Miri Piri Movie

Dastan-e-Miri Piri Movie Releasing 2018ਇਹ ਪੰਜਾਬੀ ਫ਼ਿਲਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਨੂੰ ਐਨੀਮੇਸ਼ਨ ਦੇ ਜਰੀਏ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰੇਗੀ। ਛਤਰਪੀਰ ਪ੍ਰੋਡਕਸ਼ਨ ਦੁਵਾਰਾ ਬਣਾਈ ਗਈ ਤਕਰੀਬਨ 2 ਘੰਟੇ ਦੀ ਇਸ ਫ਼ਿਲਮ ਵਿੱਚ ਇਤਿਹਾਸ ਦੇ ਹਰ ਸੂਖਮ ਪਹਿਲੂ ਨੂੰ ਦਰਸਾਇਆ ਜਾਵੇਗਾ ਤਾਂ ਜੋ ਅਜੋਕੀ ਪੀੜੀ ਦੇ ਨਾਲ-ਨਾਲ ਬਾਕੀ ਸਭ ਉਮਰ ਦੇ ਲੋਕਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਅਤੇ ਇਸਦੀ ਮਹਤੱਤਾ ਬਾਰੇ ਦਸਿਆ ਜਾ ਸਕੇ ਅਤੇ ਇਹ ਫ਼ਿਲਮ ਇਕ ਇਤਿਹਾਸਕ ਦਸਤਾਵੇਜ਼ ਦਾ ਹਾਸਲ ਕਰ ਸਕੇ। ਅੱਜ ਦੇ ਤਕਨੀਕੀ ਯੁਗ ਵਿੱਚ ਕਿਤਾਬਾਂ ਪੜ੍ਹਨ ਅਤੇ ਇਤਿਹਾਸ ਵਿੱਚ ਘੱਟਦੀ ਰੁੱਚੀ ਨੂੰ ਮੁੜ ਜਿਓਂਦਾ ਕਰਨ ਲਈ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਹੁਤ ਅਹਿਮ ਯੋਗਦਾਨ ਪਾ ਸਕਦੀਆਂ ਹਨ। ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਤਿਹਾਸ ਨਾਲੋਂ ਟੁੱਟਣ ਤੋਂ ਬਚਾਉਣ ਦਾ ਇਹ ਬਹੁਤ ਵੱਧੀਆ ਉਪਰਾਲਾ ਹੈ। ਪੂਰੀ ਟੀਮ ਇਸ ਵਿਲੱਖਣ ਉਪਰਾਲੇ ਲਈ ਵਧਾਈ ਦੀ ਪਾਤਰ ਹੈ।

Poster Launch of Dastaan-E-Miri Piri

Dastan-e-Miri Piri Official Posterਪੰਜਾਬੀ ਫਿਲਮ ਦਾ ਪੋਸਟਰ ਅੰਮ੍ਰਿਤਸਰ ਵਿੱਚ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਰੀਲੀਜ਼ ਕੀਤਾ ਜਿਸ ਮੌਕੇ ਹੋਰ ਧਾਰਮਿਕ ਹਸਤੀਆਂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਾਮਿਲ ਸਨ।

ਇਸ ਪੰਜਾਬੀ ਫ਼ਿਲਮ ਨੂੰ ਬਣਾਉਣ ਲਈ ਬਾਲੀਵੁੱਡ ਅਤੇ ਹਾਲੀਵੁਡ ਤੋਂ ਮਾਹਿਰਾਂ ਦੀ ਮਦਦ ਲਈ ਗਈ ਹੈ ਤਾਂ ਜੋ ਐਨੀਮੇਸ਼ਨ ਨੂੰ ਜਿਨ੍ਹਾਂ ਹੋ ਸਕੇ ਅਸਲੀਅਤ ਦੇ ਕਰੀਬ ਬਣਾਇਆ ਜਾ ਸਕੇ। ਫਿਲਮ ਨੂੰ ਡਾਇਰੈਕਟ ਕੀਤਾ ਹੈ ਮੁੰਬਈ ਤੋਂ ਵਿਨੋਦ ਲਿੰਜਵਾਲ ਨੇ ਅਤੇ ਫ਼ਿਲਮ ਦੇ ਪ੍ਰੋਡਿਊਸਰ ਹਨ ਧੀਰਜ, ਗੁਰਦੀਪ ਸਿੰਘ, ਮੇਜਰ ਸਿੰਘ ਅਤੇ ਨਵਦੀਪ ਕੌਰ ਗਿੱਲ। ਫ਼ਿਲਮ ਦਾ ਟਾਈਟਲ ਗਾਣਾ ਬਾਲੀਵੁੱਡ ਦੇ ਮਸ਼ਹੂਰ ਗਾਇਕ ਕੈਲਾਸ਼ ਖੇਰ ਨੇ ਆਪਣੀ ਸੁਰੀਲੀ ਅਤੇ ਸੂਫ਼ੀਆਨਾ ਆਵਾਜ਼ ਨਾਲ ਗਾ ਕੇ ਹੋਰ ਰੂਹ ਫੂਕੀ ਹੈ।

ਆਸ ਹੈ ਕਿ ਸਿੱਖ ਧਰਮ ਦੇ ਮਾਣਮੱਤੇ ਇਤਿਹਾਸ ਨੂੰ ਲੋਕਾਂ ਤੱਕ ਪਹੁਚਾਉਣ ਦਾ ਇਹ ਯਤਨ ਸਫਲ ਹੋਵੇਗਾ ਅਤੇ ਲੋਕ ਪੂਰਾ ਸਹਿਯੋਗ ਦੇਣਗੇ।


Be the first to comment

Leave a Reply

Your email address will not be published.


*