4 Reasons to Watch Laavaan Phere Movie in Cinema – Starring Roshan Prince & Rubina Bajwa

4 Reasons to Watch Laavaan Phere Movie in Cinema – Starring Roshan Prince & Rubina Bajwa

ਸਿਆਲ ਦੇ ਪਾਲੇ ਵਿੱਚ ਦਰਸ਼ਕਾਂ ਦੇ ਖੂਨ ਵਿਚ ਗਰਮੀ ਅਤੇ ਹਾਸਿਆਂ ਦਾ ਨਿੱਘ ਵੰਡਣ ਦੀ ਤਿਆਰੀ ਵਿੱਚ ਹੈ ਡਾਇਰੈਕਟਰ ਸਮੀਪ ਕੰਗ ਦੀ ਨਵੀਂ ਫ਼ਿਲਮ ਲਾਵਾਂ ਫੇਰੇ ਜੋ ਕਿ 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟਰੇਲਰ ਵੇਖਣ ਤੋਂ ਬਾਅਦ ਬੇਸਬਰੀ ਵੱਧ ਗਈ ਹੈ।

Official Trailer of Laavaan Phere – Starring Roshan Prince & Rubina Bajwa

4 Reasons to Watch Laavaan Phere Movie in Cinema

1.  Laavaan Phere Movie Directed by Smeep Kang

ਸਮੀਪ ਕੰਗ ਨੇ ਹਮੇਸ਼ਾਂ ਵਾਂਗੂ ਪੰਜਾਬੀ ਸੰਗੀਤ ਜਗਤ ਅਤੇ ਫ਼ਿਲਮੀ ਦੁਨੀਆਂ ਦੇ ਮਸ਼ਹੂਰ ਅਤੇ ਆਪਣੀ ਅਦਾਕਾਰੀ ਵਿੱਚ ਲੋਹਾ ਮਨਾਉਣ ਵਾਲੇ ਕਲਾਕਾਰ ਇੱਕੋ ਜਗ੍ਹਾ ਪੇਸ਼ ਕਰ ਦਿੱਤੇ ਹਨ।

2.  Laavaan Phere Movie Starcast

ਰੋਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਪਿਆਰ ਭਰੀ ਇਸ ਕਹਾਣੀ ਵਿੱਚ ਓਹਨਾ ਦੇ ਵਿਆਹ ਤੇ ਇਕੱਠੇ ਹੋਏ ਰੋਸ਼ਨ ਪ੍ਰਿੰਸ ਦੇ ਜੀਜੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹਾਰਬੀ ਸੰਘਾ ਆਪਣੇ ਜਵਾਈ ਪੁਣੇ ਦਾ ਭਰਪੂਰ ਫਾਇਦਾ ਚੁਕਦੇ ਨਜ਼ਰ ਆਉਣਗੇ।

3.  The comedy story of Laavaan Phere

ਸਾਡੇ ਦੇਸ਼ ਵਿੱਚ ਜਵਾਈ ਜਾਂ ਜੀਜੇ ਦੀ ਕੀ ਜਗਾਹ ਹੈ ਅਤੇ ਕਿਵੇਂ ਜੀਜੇ ਇਸ ਗੱਲ ਦਾ ਫਾਇਦਾ ਚੁਕਦੇ ਹਨ ਵਿਆਹ ਵਿੱਚ ਭਸੂੜੀਆਂ ਪਾਉਂਦੇ ਹਨ ਅਤੇ ਉਹਨਾਂ ਦੀਆਂ ਗੱਲਾਂ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀ ਪੀੜਾਂ ਪਾਉਣ ਨੂੰ ਤਿਆਰ-ਬਰ-ਤਿਆਰ ਹਨ। ਕਿਸੇ ਬੰਦੇ ਦੀ ਸਮਾਜ ਵਿੱਚ ਕੋਈ ਇੱਜਤ ਹੋਵੇ ਨਾ ਹੋਵੇ ਪਰ ਉਹ ਆਪਣੇ ਸਹੁਰੇ ਪਰਿਵਾਰ ਵਿਚ ਆਪਣੀ ਚੌਧਰ ਜਰੂਰ ਦਿਖਾਉਂਦਾ ਹੈ ਅਤੇ ਹਮੇਸ਼ਾ ਆਪਣੇ ਆਪ ਨੂੰ ਉੱਚਾ ਵੇਖਣਾ ਪਸੰਦ ਕਰਦਾ ਹੈ। ਖਾਸ-ਕਰਕੇ ਘਰ ਦੇ ਜਵਾਈ ਵਿਆਹ ਸ਼ਾਦੀਆਂ ਦੇ ਸਮੇਂ ਆਪਣੀ ਸੇਵਾ ਨਾ ਹੋਣ ਦਾ ਉਲ੍ਹਾਮਾ ਦੇਂਦੇ ਨਜ਼ਰ ਆਉਂਦੇ ਹਨ, ਇਹੀ ਕੁਝ ਲਾਵਾਂ ਫੇਰੇ ਦੇ ਜੀਜੇ ਕਰਦੇ ਨਜ਼ਰ ਆਉਣਗੇ।

4.  From the team of “Carry On Jatta”

ਕਰਮਜੀਤ ਅਨਮੋਲ ਜਿਨ੍ਹਾਂ ਨੂੰ ਅਸੀਂ ਲੱਗਭੱਗ ਹਰ ਪੰਜਾਬੀ ਫ਼ਿਲਮ ਵਿੱਚ ਵੇਖਦੇ ਹਾਂ ਓਹਨਾ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ। ਕੈਰੀ ਔਨ ਜੱਟਾ ਫ਼ਿਲਮ ਵਿੱਚ ਪਹਿਲਾਂ ਹੀ ਇਹ ਟੀਮ ਕਮਾਲ ਦਿਖਾ ਚੁੱਕੀ ਹੈ ਜਿਸਦਾ ਸਬੂਤ ਇਹ ਹੈ ਕਿ ਐਨੇ ਸਾਲਾਂ ਬਾਅਦ ਵੀ ਕੈਰੀ ਔਨ ਜੱਟਾ ਪੁਰਾਣੀ ਨਹੀਂ ਲੱਗਦੀ।

ਫਿਲਮ ਦਾ ਟਰੇਲਰ ਵੇਖਣ ਤੋਂ ਬਾਅਦ ਅਤੇ ਫ਼ਿਲਮ ਦੀ ਕਹਾਣੀ ਬਾਰੇ ਮਿਲੀ ਜਾਣਕਾਰੀ ਅਨੁਸਾਰ ਇੰਝ ਲਗਦਾ ਹੈ ਕਿ ਲਾਵਾਂ ਫੇਰੇ ਦਰਸ਼ਕਾਂ ਦੀਆਂ ਉਮੀਦਾਂ ਤੋਂ ਵੱਧਕੇ ਹੋਵੇਗੀ ਅਤੇ ਮਨੋਰੰਜਨ ਦੀ ਕਸਵੱਟੀ ਤੇ ਪੂਰੀ ਉਤਰੇਗੀ।

Details of Laavaan Phere Movie:

Laavaan Phere Movie-release-date

Laavaan Phere Movie releasing on 9th February 2018.

Cast: Roshan Prince, Rubina Bajwa, Karamjit Anmol, Gurpreet Ghuggi, B N Sharma, Smeep Kang & many more

Story: Pali Bhupinder Singh

Producer: Karamjit Anmol, Prem Prakash Gupta & Ranjiv Singhla

Director: Smeep Kang

Release date: 16th February 2018

Proud To Be Sikh 2 ਫ਼ਿਲਮ ਦਾ ਮੁੱਖ ਮੁੱਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈਆਂ ਬੇਅਦਬੀਆਂ ਤੇ ਅਧਾਰਿਤ

Proud To Be Sikh 2 ਫ਼ਿਲਮ ਦਾ ਮੁੱਖ ਮੁੱਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈਆਂ ਬੇਅਦਬੀਆਂ ਤੇ ਅਧਾਰਿਤ

ਸਿੱਖੀ ਸਿਧਾਤਾਂ ਅਤੇ ਸਿੱਖ ਗੁਰੂ ਸਾਹਿਬਾਨ ਦੀ ਸੋਚ ਉੱਤੇ ਪਹਿਰਾ ਦੇਂਦੀ ਫ਼ਿਲਮ Proud To Be Sikh 2014 ਵਿੱਚ ਦਰਸ਼ਕਾਂ ਤੱਕ ਪਹੁੰਚਾਈ ਗਈ ਜਿਸਨੂੰ ਬਹੁਤ ਪਿਆਰ ਮਿਲਿਆ ਅਤੇ ਇਸ ਉੱਦਮ ਨੂੰ ਦਰਸ਼ਕਾਂ ਨੇ ਸਰਾਹਿਆ ਖਾਸ ਕਰਕੇ ਸਿੱਖ ਭਾਈਚਾਰੇ ਨੇ।

ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਇਕ ਸਾਬਤ ਸੂਰਤ ਸਰਦਾਰ ਵੱਲੋਂ ਨਿਭਾਇਆ ਗਿਆ। ਫ਼ਿਲਮ ਦੀ ਕਹਾਣੀ ਉਸ ਪ੍ਰੋਫੈਸਰ ਉੱਤੇ ਆਧਾਰਿਤ ਸੀ ਜੋ 1984 ਦੇ ਕਾਲੇ ਦੌਰ ਵਿੱਚ ਪੰਜਾਬ ਛੱਡਣ ਲਈ ਮਜਬੂਰ ਹੋ ਗਿਆ ਕਾਫੀ ਸਾਲਾਂ ਬਾਅਦ ਜਦੋਂ ਉਹ ਪੰਜਾਬ ਆਇਆ ਤਾਂ ਪੰਜਾਬ ਵਿੱਚ ਸਿੱਖੀ ਅਤੇ ਸਿੱਖਾਂ ਦੇ ਬਦਲੇ ਹੋਏ ਸਰੂਪ ਨੂੰ ਵੇਖ ਕੇ ਬਹੁਤ ਚਿੰਤਤ ਹੁੰਦਾ ਹੈ। ਧਰਮ ਦੇ ਪ੍ਰਚਾਰ ਨੂੰ ਆਪਣੀ ਜਿੰਦਗੀ ਸਮਰਪਿਤ ਕਰ ਚੁੱਕਾ ਹੈ ਅਤੇ ਉਹ ਨੌਜਵਾਨਾਂ ਵਿੱਚ ਆਪਣੇ ਧਰਮ ਪ੍ਰਤੀ ਆ ਚੁੱਕੇ ਨਿਘਾਰ ਨੂੰ ਦੂਰ ਕਰਨ ਲਈ ਯਤਨਸ਼ੀਲ ਹੈ। ਉਹ ਉਹਨਾਂ ਨੂੰ ਸਿੱਖੀ ਸਿਧਾਤਾਂ, ਅਸੂਲ, ਸਿੱਖਿਆਵਾਂ,ਵਿਰਾਸਤ ਅਤੇ ਇਤਿਹਾਸ ਬਾਰੇ ਦੱਸਦਾ ਹੈ। ਇਹ ਫ਼ਿਲਮ ਕੁੱਲ ਮਿਲਾ ਕਿ ਨੌਜਵਾਨਾਂ ਵਿੱਚ ਧਰਮ ਦੀ ਘਟ ਰਹੀ ਮਹੱਤਤਾ ਅਤੇ ਗ਼ਲਤ ਵਿਚਾਰਧਾਰਾ ਨੂੰ ਸੇਧ ਦੇਣੀ ਸੀ।

Proud To Be Sikh 2 Story

ਸ਼ਾਨ-ਏ-ਖਾਲਸਾ ਦੀ ਪ੍ਰੋਡਕਸ਼ਨ ਅਤੇ ਸਤਦੀਪ ਸਿੰਘ ਅਤੇ ਡਾ.ਰੁਪਿੰਦਰ ਸਿੰਘ ਦੀ ਡਾਇਰੈਕਸ਼ਨ ਵਿੱਚ ਬਣੀ ਇਸ ਫ਼ਿਲਮ ਦਾ ਅਗਲਾ ਭਾਗ Proud To Be Sikh 2, 29 ਦਸੰਬਰ 2017 ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਵੇਂ ਪਿਛਲੀ ਫ਼ਿਲਮ ਵਿੱਚ ਸਿੱਖੀ ਪ੍ਰਚਾਰ ਮੁੱਖ ਮੁੱਦਾ ਸੀ ਇਸ ਫ਼ਿਲਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਤੇ ਫਿਲਮ ਦੀ ਕਹਾਣੀ ਅਧਾਰਿਤ ਹੈ , ਫਿਲਮ ਦੀ ਕਹਾਣੀ ਡਾ.ਰੁਪਿੰਦਰ ਸਿੰਘ ਨੇ ਲਿਖੀ ਹੈ, ਅਸਲ ਵਿੱਚ ਫ਼ਿਲਮ ਕਿਸੇ ਕਹਾਣੀ ਤੇ ਅਧਾਰਿਤ ਨਾ ਹੋ ਕਿ ਸਿੱਖ ਧਰਮ ਅਤੇ ਪੂਰੀ ਮਨੁੱਖਤਾ ਨੂੰ ਲੀਰਾਂ-ਲੀਰਾਂ ਕਰਨ ਵਾਲੀਆਂ ਮੰਦਭਾਗੀਆਂ ਘਟਨਾਵਾਂ ਜਿੰਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੀ ਬੇਅਦਬੀ ਕੀਤੀ।

Proud To Be Sikh 2 official Trailer

ਫਿਲਮ ਵਿੱਚ ਵਾਪਰੀਆਂ ਘਟਨਾਵਾਂ, ਸੰਗਤਾਂ ਦਾ ਰੋਹ ਅਤੇ ਸਿਆਸੀ ਸਰਗਰਮੀਆਂ ਨੂੰ ਹੂਬਹੂ ਚਿਤਰਣ ਦਾ ਯਤਨ ਕੀਤਾ ਗਿਆ ਹੈ। ਅਮ੍ਰਿਤਪਾਲ ਸਿੰਘ ਬਿੱਲਾ, ਅਤਵਿੰਦਰ ਸਿੰਘ, ਗੁਰਸਿਮਰਨ ਕੌਰ, ਸਨੀ ਗਿੱਲ, ਵਿਜੈ ਧੁਨਾਂ, ਸਿਫ਼ਤ ਸਿੱਧੂ, ਜਤਿਨ ਭਾਟੀਆ, ਤੇਜਬੀਰ ਸਿੰਘ,ਹਨੀ ਗਰੇਵਾਲ, ਹਿਨਾ ਭਾਟੀਆ, ਦੇਵਕਰਨ ਸਿੰਘ ਅਤੇ ਗਗਨਦੀਪ ਕੌਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਆਸ ਹੈ ਕਿ ਇਨਸਾਫ ਦੀ ਇਸ ਜੰਗ ਅਤੇ ਸਮੁੱਚੀ ਮਨੁੱਖਤਾ ਜੋ ਇਨਸਾਫ ਦੀ ਉਮੀਦ ਵਿੱਚ ਬੈਠੀ ਹੈ ਇਸ ਫ਼ਿਲਮ ਨਾਲ ਉਨ੍ਹਾਂ ਨੂੰ ਹੋਰ ਬਲ ਮਿਲੇਗਾ ਅਤੇ ਇਨਸਾਫ ਵੀ।

ਦਰਸ਼ਕਾਂ ਅੱਗੇ ਅਪੀਲ ਹੈ ਕਿ ਇਸ ਤਰਾਂ ਦੀਆਂ ਫ਼ਿਲਮਾਂ ਨੂੰ ਵਧੀਆ ਹੁੰਗਾਰਾ ਦੇਣ ਤਾਂ ਜੋ ਇੰਝ ਦੇ ਉੱਦਮਾਂ ਨੂੰ ਪਰਵਾਜ਼ ਮਿਲ ਸਕੇ।

ਸਤ ਸ੍ਰੀ ਅਕਾਲ ਇੰਗਲੈਂਡ’ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ – Movie Review

ਸਤ ਸ੍ਰੀ ਅਕਾਲ ਇੰਗਲੈਂਡ’ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ – Movie Review

ਪੰਜਾਬੀ ਗਾਇਕੀ ਵਿਚ ਆਪਣੀ ਬੁਲੰਦ ਆਵਾਜ਼ ਨਾਲ ਝੰਡੇ ਗੱਡਣ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਨਾਲ ਮੱਲਾਂ ਮਾਰ ਰਹੇ ‘ਐਮੀ ਵਿਰਕ’ ਦੀ ਨਵੀਂ ਫ਼ਿਲਮ ‘ਸਤ ਸ੍ਰੀ ਅਕਾਲ ਇੰਗਲੈਂਡ‘ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ। ਜਿਥੇ ਫ਼ਿਲਮ ਲੋਕਾਂ ਦੇ ਚਿਹਰਿਆਂ ਤੇ ਮੁਕਸਰਾਹਟ ਦਾ ਕਾਰਣ ਬਣੀ ਉਥੇ ਐਮੀ ਵਿਰਕ ਲਈ ਸਫਲਤਾ ਦੀ ਇਕ ਹੋਰ ਪੌੜੀ ਵੀ ਸਾਬਿਤ ਹੋ ਰਹੀ ਹੈ।

ਇਸ ਫ਼ਿਲਮ ਵਿੱਚ ਐਮੀ ਵਿਰਕ ਦੇ ਨਾਲ ਮੁੱਖ ਭੂਮਿਕਾ ਨਿਭਾਈ ਮੋਨਿਕਾ ਗਿੱਲ, ਕਰਮਜੀਤ ਅਨਮੋਲ ਅਤੇ ਸਰਦਾਰ ਸੋਹੀ ਜੀ ਨੇ। ਫ਼ਿਲਮ ਕਹਾਣੀ ਇਕ ਪੰਜਾਬੀ ਨੌਜਵਾਨ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਹਰ ਹਾਲ ਵਿੱਚ ਵਿਦੇਸ਼ ਜਾਣਾ ਚਾਉਂਦਾ ਹੈ। ਉਹ ਜਰਮਨੀ ਜਾਣਾ ਚਾਹੁੰਦਾ ਹੈ ਪਰ ਕਈ ਵਾਰੀ ਵੀਜ਼ਾ ਰੱਦ ਹੋਣ ਕਰਕੇ ਉਸਦੇ ਅਰਮਾਨ ਅੰਬਰਾਂ ਵਿੱਚ ਉਡਾਣ ਭਰਨ ਦੀ ਬਜਾਏ ਬਾਰ-ਬਾਰ ਮੂਧੇ-ਮੂੰਹ ਜ਼ਮੀਨ ਤੇ ਆਣ ਪੈਂਦੇ ਹਨ। ਜਦੋਂ ਕਿਸੇ ਪਾਸੇ ਜ਼ੋਰ ਨਾ ਚਲਦਾ ਵੇਖ ਕੇ ਉਹ ਇੰਗਲੈਂਡ ਜਾਣ ਦਾ ਫੈਸਲਾ ਕਰ ਲੈਂਦਾ ਹੈ। ਬਸ ਆਪਣੀ ਕਮਜ਼ੋਰ ਅੰਗਰੇਜ਼ੀ ਨੂੰ ਕਮੇਡੀ ਦੇ ਲੀੜੇ ਪਾ ਕੇ ਇੱਕ ਖੁਸ਼ਗਵਾਰ ਮਾਹੌਲ ਸਿਰਜਿਆ ਹੈ।

Ammy Virk Sat Shri Akaal England New release date


ਐਮੀ ਵਿਰਕ ਦੀ ਅਦਾਕਾਰੀ ਨੇ ਫਿਲਮ ਦੀ ਕਹਾਣੀ ਜੋ ਵਿਕਰਮ ਪ੍ਰਧਾਨ ਨੇ ਲਿਖੀ ਹੈ ਨਾਲ ਪੂਰਾ ਨਿਆਂ ਕੀਤਾ ਹੈ। ਜਿਥੇ ਕਹਾਣੀ ਦਾ ਆਪਣਾ ਵਜ਼ਨ ਇਨ੍ਹਾਂ ਜਿਆਦਾ ਹੈ ਕਿ ਫ਼ਿਲਮ ਨੂੰ ਚੰਗੀਆਂ ਫ਼ਿਲਮਾਂ ਦੀ ਕਤਾਰ ਵਿੱਚ ਜਗ੍ਹਾ ਦਵਾਉਣ ਵਿੱਚ ਕਾਮਯਾਬ ਰਹੀ ਹੈ ਉਥੇ ਡਾਇਲੌਗ ਅਤੇ ਵਿਅੰਗ ਨੂੰ ਸਹੀ ਸਮੇਂ ਉੱਤੇ ਵਰਤ ਕੇ ਦਰਸ਼ਕਾਂ ਵੱਲੋਂ ਵੀ ਸਲਾਹੀ ਜਾ ਰਹੀ। ਫ਼ਿਲਮ ਦੀ ਕਹਾਣੀ ਵਿੱਚ ਲੇਖਕ ਨੇ ਪੰਜਾਬੀ ਨੌਜਵਾਨਾਂ ਵਿੱਚ ਬਾਹਰ ਜਾਣ ਦੇ ਰੁਝਾਨ ਅਤੇ ਕਿਸੇ ਵੀ ਤਰੀਕੇ ਨਾਲ ਬਾਹਰ ਜਾਣ ਦੀ ਸੋਚ ਦਰਸਾਈ ਹੈ ਅਤੇ ਨੌਜਵਾਨ ਇਹ ਚਸਕੇ ਨੂੰ ਪੂਰਾ ਕਰਨ ਲਈ ਕਿਸ ਹੱਦ ਤਕ ਚਲੇ ਜਾਂਦੇ ਹਨ। ਭਾਵੇਂ ਕਹਾਣੀ ਨੂੰ ਮਜ਼ਾਹੀਆ ਰੂਪ ਦਿੱਤਾ ਗਿਆ ਹੈ ਪਰ ਮੁੱਦਾ ਬਹੁਤ ਗੰਭੀਰ ਛੋਹਿਆ ਹੈ। ਫਿਲਮ ਦੇ ਪ੍ਰੋਡੂਸਰ ਸਰਗੁਣ ਬਾਹਲ ਅਤੇ ਨਿੱਕ ਬਹਿਲ ਅਤੇ ਡਾਇਰੈਕਟਰ ਵਿਕਰਮ ਪ੍ਰਧਾਨ ਦੀ ਟੀਮ ਵਧਾਈ ਦੀ ਪਾਤਰ ਹੈ ਜੋ ਆਪਣੀ ਕੋਸ਼ਿਸ਼ ਵਿੱਚ ਸਫਲ ਹੋਏ ਨਜ਼ਰ ਆਉਂਦੇ ਹਨ।

ਪੰਜਾਬੀ ਫ਼ਿਲਮ ਇੰਡਸਟਰੀ ਅਜਕਲ ਪੂਰੇ ਜੋਬਨ ਉੱਤੇ ਹੈ ਅਤੇ ਅੱਜ ਤੱਕ ਦੇ ਸਭ ਤੋਂ ਉਪਰਲੇ ਮੁਕਾਮ ਤੇ ਹੈ। ਨਵੇਂ ਕਲਾਕਾਰਾਂ ਦੀ ਅਦਾਕਾਰੀ ਅਤੇ ਨਵੇਕਲੇ ਵਿਸ਼ਿਆਂ ਤੇ ਅਧਾਰਿਤ ਕਹਾਣੀਆਂ ਪੰਜਾਬੀ ਸਿਨੇਮਾ ਲਈ ਨਵੇਂ ਰਾਹ ਖੋਲ ਰਹੀਆਂ ਹਨ, ‘ਸਤਿ ਸ੍ਰੀ ਅਕਾਲ ਇੰਗਲੈਂਡ’ ਇਸਦੀ ਇੱਕ ਉਧਾਰਣ ਹੈ।

ਫ਼ਿਲਮ ਵਿੱਚ ਸਭ ਤਰਾਂ ਦੇ ਗਾਣੇ ਸ਼ਾਮਿਲ ਕੀਤੇ ਗਏ ਹਨ
ਜੱਟ ਦਾ ਕਲੇਜਾ (ਐਮੀ ਵਿਰਕ)
ਟੱਪੇ (ਗੁਰਸ਼ਬਦ ਅਤੇ ਗੁਰਲੇਜ਼ ਅਖਤਰ)
ਗੱਲ ਠੀਕ ਨਹੀਂ (ਨੂਰਾਂ ਜੋਤੀ)
ਧਨ ਪਾਣੀ ਹੋ ਜਾਂਦਾ (ਕਰਮਜੀਤ ਅਨਮੋਲ)

ਕੁੱਲ ਮਿਲਾ ਕੇ ਫਿਲਮ ਇਕ ਸੰਪੂਰਨ ਫਿਲਮ ਹੈ ਜਿਸਦੀ ਹਾਮੀ ਦਰਸ਼ਕ ਇਸਨੂੰ ਐਨਾ ਪਿਆਰ ਦੇ ਕੇ ਪਹਿਲਾਂ ਹੀ ਭਰ ਚੁੱਕੇ ਹਨ। ਐਮੀ ਵਿਰਕ ਦੀ ਐਕਟਿੰਗ ਨੂੰ ਲੋਕ ਸ਼ੁਰੂ ਤੋਂ ਹੀ ਬਹੁਤ ਪਸੰਦ ਕਰਦੇ ਹਨ ਅਤੇ ਇਸ ਵਾਰੀ ਵੀ ਉਸਨੇ ਬਹੁਤ ਸੋਹਣਾ ਕੰਮ ਕੀਤਾ ਹੈ। ਉਮੀਦ ਕਰਦੇ ਹਾਂ ਕਿ ਪੰਜਾਬੀ ਸਿਮਨਾ ਇਸੇ ਤਰਾਂ ਅੱਗੇ ਵੱਧਦਾ ਰਹੇਗਾ ਅਤੇ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਵੇਗਾ।

ਪੰਜਾਬੀ ਧਾਰਮਿਕ ਐਨੀਮੇਟਡ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਪੋਸਟਰ ਜਾਰੀ ਕੀਤਾ ਗਿਆ

ਪੰਜਾਬੀ ਧਾਰਮਿਕ ਐਨੀਮੇਟਡ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਪੋਸਟਰ ਜਾਰੀ ਕੀਤਾ ਗਿਆ

ਸਿੱਖ ਧਰਮ ਦੀ ਮਹਾਨਤਾ, ਇਤਿਹਾਸ ਅਤੇ ਕੁਰਬਾਨੀਆਂ ਨੂੰ ‘ਚਾਰ ਸਾਹਿਬਜ਼ਾਦੇ’ ਫ਼ਿਲਮ ਦੇ ਰੂਪ ਵਿੱਚ ਦਰਸ਼ਕ ਪਹਿਲਾਂ ਹੀ ਬਹੁਤ ਪਸੰਦ ਕਰ ਚੁੱਕੇ ਹਨ। ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਫਲੋਰਦੀ ਨਵੀਂ 3ਡੀ ਐਨੀਮੇਟਡ ਫ਼ਿਲਮ ‘ਦਾਸਤਾਨ-ਏ-ਮੀਰੀ ਪੀਰੀ’ ਜੋ ਕਿ 2018 ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

Dastaan-E-Miri Piri Movie

Dastan-e-Miri Piri Movie Releasing 2018

ਇਹ ਪੰਜਾਬੀ ਫ਼ਿਲਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਨੂੰ ਐਨੀਮੇਸ਼ਨ ਦੇ ਜਰੀਏ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰੇਗੀ। ਛਤਰਪੀਰ ਪ੍ਰੋਡਕਸ਼ਨ ਦੁਵਾਰਾ ਬਣਾਈ ਗਈ ਤਕਰੀਬਨ 2 ਘੰਟੇ ਦੀ ਇਸ ਫ਼ਿਲਮ ਵਿੱਚ ਇਤਿਹਾਸ ਦੇ ਹਰ ਸੂਖਮ ਪਹਿਲੂ ਨੂੰ ਦਰਸਾਇਆ ਜਾਵੇਗਾ ਤਾਂ ਜੋ ਅਜੋਕੀ ਪੀੜੀ ਦੇ ਨਾਲ-ਨਾਲ ਬਾਕੀ ਸਭ ਉਮਰ ਦੇ ਲੋਕਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਅਤੇ ਇਸਦੀ ਮਹਤੱਤਾ ਬਾਰੇ ਦਸਿਆ ਜਾ ਸਕੇ ਅਤੇ ਇਹ ਫ਼ਿਲਮ ਇਕ ਇਤਿਹਾਸਕ ਦਸਤਾਵੇਜ਼ ਦਾ ਹਾਸਲ ਕਰ ਸਕੇ। ਅੱਜ ਦੇ ਤਕਨੀਕੀ ਯੁਗ ਵਿੱਚ ਕਿਤਾਬਾਂ ਪੜ੍ਹਨ ਅਤੇ ਇਤਿਹਾਸ ਵਿੱਚ ਘੱਟਦੀ ਰੁੱਚੀ ਨੂੰ ਮੁੜ ਜਿਓਂਦਾ ਕਰਨ ਲਈ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਹੁਤ ਅਹਿਮ ਯੋਗਦਾਨ ਪਾ ਸਕਦੀਆਂ ਹਨ। ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਤਿਹਾਸ ਨਾਲੋਂ ਟੁੱਟਣ ਤੋਂ ਬਚਾਉਣ ਦਾ ਇਹ ਬਹੁਤ ਵੱਧੀਆ ਉਪਰਾਲਾ ਹੈ। ਪੂਰੀ ਟੀਮ ਇਸ ਵਿਲੱਖਣ ਉਪਰਾਲੇ ਲਈ ਵਧਾਈ ਦੀ ਪਾਤਰ ਹੈ।

Poster Launch of Dastaan-E-Miri Piri

Dastan-e-Miri Piri Official Posterਪੰਜਾਬੀ ਫਿਲਮ ਦਾ ਪੋਸਟਰ ਅੰਮ੍ਰਿਤਸਰ ਵਿੱਚ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਰੀਲੀਜ਼ ਕੀਤਾ ਜਿਸ ਮੌਕੇ ਹੋਰ ਧਾਰਮਿਕ ਹਸਤੀਆਂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸ਼ਾਮਿਲ ਸਨ।

ਇਸ ਪੰਜਾਬੀ ਫ਼ਿਲਮ ਨੂੰ ਬਣਾਉਣ ਲਈ ਬਾਲੀਵੁੱਡ ਅਤੇ ਹਾਲੀਵੁਡ ਤੋਂ ਮਾਹਿਰਾਂ ਦੀ ਮਦਦ ਲਈ ਗਈ ਹੈ ਤਾਂ ਜੋ ਐਨੀਮੇਸ਼ਨ ਨੂੰ ਜਿਨ੍ਹਾਂ ਹੋ ਸਕੇ ਅਸਲੀਅਤ ਦੇ ਕਰੀਬ ਬਣਾਇਆ ਜਾ ਸਕੇ। ਫਿਲਮ ਨੂੰ ਡਾਇਰੈਕਟ ਕੀਤਾ ਹੈ ਮੁੰਬਈ ਤੋਂ ਵਿਨੋਦ ਲਿੰਜਵਾਲ ਨੇ ਅਤੇ ਫ਼ਿਲਮ ਦੇ ਪ੍ਰੋਡਿਊਸਰ ਹਨ ਧੀਰਜ, ਗੁਰਦੀਪ ਸਿੰਘ, ਮੇਜਰ ਸਿੰਘ ਅਤੇ ਨਵਦੀਪ ਕੌਰ ਗਿੱਲ। ਫ਼ਿਲਮ ਦਾ ਟਾਈਟਲ ਗਾਣਾ ਬਾਲੀਵੁੱਡ ਦੇ ਮਸ਼ਹੂਰ ਗਾਇਕ ਕੈਲਾਸ਼ ਖੇਰ ਨੇ ਆਪਣੀ ਸੁਰੀਲੀ ਅਤੇ ਸੂਫ਼ੀਆਨਾ ਆਵਾਜ਼ ਨਾਲ ਗਾ ਕੇ ਹੋਰ ਰੂਹ ਫੂਕੀ ਹੈ।

ਆਸ ਹੈ ਕਿ ਸਿੱਖ ਧਰਮ ਦੇ ਮਾਣਮੱਤੇ ਇਤਿਹਾਸ ਨੂੰ ਲੋਕਾਂ ਤੱਕ ਪਹੁਚਾਉਣ ਦਾ ਇਹ ਯਤਨ ਸਫਲ ਹੋਵੇਗਾ ਅਤੇ ਲੋਕ ਪੂਰਾ ਸਹਿਯੋਗ ਦੇਣਗੇ।