ਐਮੀ ਵਿਰਕ ਪੰਜਾਬੀ ਗਾਇਕੀ ਅਤੇ ਪੰਜਾਬੀ ਫ਼ਿਲਮੀ ਦੁਨੀਆਂ ਦਾ ਬਹੁਤ ਕਾਮਯਾਬ ਅਤੇ ਹਰਮਨ ਪਿਆਰਾ ਨਾਮ ਹੈ। ਸਾਲ 2017 ਵਿੱਚ ‘ਸਾਬ ਬਹਾਦਰ’ ਅਤੇ ‘ਨਿੱਕਾ ਜੈਲਦਾਰ 2’ ਵਿੱਚ ਆਪਣੀ ਕਲਾਕਾਰੀ ਦਾ ਲੋਹਾ ਮਨਾਉਣ ਤੋਂ ਬਾਅਦ ਹੁਣ ਐਮੀ ਵਿਰਕ ਇਕ ਨਵੇਂ ਅੰਦਾਜ਼ ਵਿੱਚ ਨਜ਼ਰ ਆਉਣਗੇ।

ਅਸੀਂ ਗੱਲ ਕਰ ਰਹੇ ਹਾਂ ਫਿਲਮ ‘ਹਰਜੀਤਾ’ ਦੀ, ਜੋ 18 ਮਈ 2018 ਵਿੱਚ ਦਰਸ਼ਕਾਂ ਤੱਕ ਪਹੁੰਚਣ ਦੀ ਆਸ ਹੈ। ਫ਼ਿਲਮ ‘ਹਰਜੀਤਾ’ ਪੰਜਾਬ ਦੇ ਬਹੁਤ ਛੋਟੀ ਉਮਰ ਦੇ ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੀ ਜ਼ਿੰਦਗੀ ਉੱਤੇ ਆਧਾਰਿਤ ਹੈ।

ਹਰਜੀਤ ਸਿੰਘ ਤੁਲੀ ਨੇ ਭਾਰਤੀ ਜੂਨੀਅਰ ਹਾਕੀ ਟੀਮ ਦੇ ਕੈਪਟਨ ਦੇ ਤੌਰ ਤੇ ਖੇਡਦੇ ਹੋਏ ਆਪਣੀ ਸ਼ਾਨਦਾਰ ਖੇਡ ਅਤੇ ਕਪਤਾਨੀ ਦਾ ਮੁਜਾਹਰਾ ਕਰਦੇ ਹੋਏ ਸਾਲ 2016 ਵਿਚ ਲਖਨਊ ਵਿੱਚ ਹੋਏ ਜੂਨੀਅਰ ਹਾਕੀ ਵਿਸ਼ਵ ਕੱਪ 20 ਸਾਲਾਂ ਬਾਅਦ ਭਾਰਤ ਦੀ ਝੋਲੀ ਵਿੱਚ ਪਾ ਕੇ ਦੇਸ਼ ਨੂੰ ਅਣਮੁੱਲਾ ਤੋਹਫ਼ਾ ਦਿੱਤਾ।

ਵਿਜੈ ਕੁਮਾਰ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫ਼ਿਲਮ ਵਿਚ ਤੁਲੀ ਦੀ ਕਾਮਯਾਬੀ ਪਿਛਲੇ ਸੰਘਰਸ਼ ਅਤੇ ਜ਼ਿੰਦਗੀ ਨੂੰ ਜੈਦੀਪ ਸਿੱਧੂ ਨੇ ਕਲਮਬੱਧ ਕਰਕੇ ਫ਼ਿਲਮ ਦੀ ਕਹਾਣੀ ਦਾ ਰੂਪ ਦਿੱਤਾ ਹੈ। ਫ਼ਿਲਮ ਦੇ ਪ੍ਰੋਡਿਊਸਰ ਹਨ ਨਿੱਕ ਬਹਿਲ, ਮੁਨੀਸ਼ ਸਾਹਨੀ ਅਤੇ ਭਗਵੰਤ ਵਿਰਕ। ਸਾਰੀ ਟੀਮ ਬਹੁਤ ਸਖਤ ਮਿਹਨਤ ਕਰ ਰਹੀ ਹੈ ਤਾਂ ਜੋ ਦਰਸ਼ਕਾਂ ਨੂੰ ਜਿੰਨਾ ਜਿਆਦਾ ਹੋ ਸਕੇ ਅਸਲੀਅਤ ਦੇ ਨੇੜੇ ਲੈ ਕੇ ਜਾਇਆ ਜਾ ਸਕੇ ਤਾਂ ਜੋ ਇਕ ਗਰੀਬ ਪਰਿਵਾਰ ਵਿੱਚ ਜਨਮ ਤੋਂ ਲੈ ਕੇ ਦੇਸ਼ ਦਾ ਨਾਂ ਦੁਨੀਆਂ ਵਿੱਚ ਰੋਸ਼ਨਾਉਣ ਤੱਕ ਦੀ ਦਾਸਤਾਨ ਨੂੰ ਸਭ ਨਾਲ ਸਾਂਝਾ ਕੀਤਾ ਜਾਵੇ।

ਇਹ ਫ਼ਿਲਮ ਜਿਥੇ ਹਰਜੀਤ ਸਿੰਘ ਤੁਲੀ ਨੂੰ ਸਨਮਾਨ ਦੇ ਤੌਰ ਤੇ ਬਣਾਈ ਜਾ ਰਹੀ ਹੈ ਉੱਥੇ ਤੁਲੀ ਵਰਗੇ ਅਨੇਕਾਂ ਆਮ ਨੌਜਵਾਨਾਂ ਲਈ ਮਾਰਗਦਰਸ਼ਕ ਵੀ ਸਾਬਿਤ ਹੋਵੇਗੀ ਅਤੇ ਹੌਸਲਾਂ ਵਧਾਏਗੀ ਜੋ ਆਪਣੇ ਹਲਾਤਾਂ ਅਤੇ ਕਿਸਮਤ ਨਾਲੋਂ ਜਿਆਦਾ ਮਿਹਨਤ ਅਤੇ ਕਾਮਯਾਬੀ ਨੂੰ ਪਿਆਰ ਕਰਦੇ ਹਨ।

ਐਮੀ ਵਿਰਕ, Ammy Virk Harjeeta movie, Harjeeta Hockey Player, ਹਾਕੀ ਖਿਡਾਰੀ ਹਰਜੀਤ ਸਿੰਘ, ਭਾਰਤੀ ਜੂਨੀਅਰ ਹਾਕੀ ਕੈਪਟਨ

About Att Manoranjan

Att Manoranjan is an online portal of breaking news from Pollywood, Bollywood and around the India. We bring for your entertaining information, the video for joy and happiness. Keep supporting us.